Siri Guru Singh Sabha Gurdwara Edmonton.

About Siri Guru Singh Sabha Gurdwara Edmonton.

Siri Guru Singh Sabha, Sikh Gurdwara, Edmonton, Alberta, Canada.

Siri Guru Singh Sabha Gurdwara Edmonton. Description

Gurdwaras serve as the hub of Sikh communities around the globe. In mid-1976, a large number of Sikh families in Edmonton decided to establish a Gurdwara that follows the traditions laid down by Sikh Gurus and central Sikh institutions such as Akal Takhat Sahib and Shiromani Gurdwara Parbandhak Committee (SGPC) Amritsar, in the state of Punjab, India.

Soon thereafter, they registered and established an organization named Gurdwara Sri Guru Singh Sabha. The new organization has a very humble beginning. Initially, the weekly Gurdwara congregations were held at individual homes of various members.

It was in early 1985 when Gurdwara was moved to the present location, Mill Woods road south (Gurdwara Road), where it now operates a Khalsa school with enrollments over 250 students. In the past decade and half Edmonton’s Sikh population has increased tremendously and it gives every hope for it to grow by leaps and bounds and to stay in Chardi Kala with grace of almighty Waheguru.

“Jis Ka Karaz Tin Hee Keeya, Manas Kia Becha ra Ram”

Reviews

User

ਇਤਿਹਾਸ ਬੋਲਦਾ ਹੈ ਕਿ ਹਾਥੀ, ਟੈਂਕ, ਹੈਲੀਕਪਟਰ, ਜੋ ਵੀ ਚੱੜਕੇ ਆਇਆ ਮੂੰਹ ਦੀ ਖਾਕੇ ਗਿਆ। ਪੰਜਾਬ ਦੇ ਰਾਖਿਆਂ ਨੂੰ ਸਮਰਪਿਤ ਗੀਤ #Soldier 6th Oct ਨੂੰ ਹੋਵੇਗਾ ਤੁਹਾਡੇ ਰੂਹਬਰੂ। ਸੁਣਿਉ ਤੇ ਸ਼ੇਅਰ ਕਰਿਉ।। Chani Natt

User

Kirtan By Navneet Singh ji

User

Katha By Bhai Bachitar Singh Ji

User

#ਪੰਜਾਬੀ_ਪੰਦਰਵਾਂ
ਬਾਪੂ ਅੱਜ ਸਵੇਰ ਦਾ ਚੱਕਵੇਂ ਪੈਰੀਂ ਸੀ। 7 ਵੱਜਦੇ ਨੂੰ ਪਸ਼ੂਆਂ ਲਈ ਅਗਲੇ ਤਿੰਨ ਦਿਨਾਂ ਦੇ ਪੱਠੇ ਲੈ ਆਇਆ ਸੀ। ਸੀਰੀ ਨੂੰ ਸਭ ਸਮਝਾ ਰਿਹਾ ਸੀ ਕਿ ਕਿਵੇਂ ਅਗਲੇ ਚਾਰ ਦਿਨ ਉਸ ਨੇ ਇਕੱਲੇ ਨੇ ਸਾਰਾ ਕੰਮ ਕਾਰ ਸੰਭਾਲਣਾ ਹੈ।
ਬਾਪੂ ਦਾ ਅੰਦਰ ਅੱਜ ਲੋਹੜੇ ਦੇ ਚਾਅ ਨਾਲ ਭਰਿਆ ਪਿਆ ਸੀ। ਕਈ ਸਾਲ ਪਹਿਲਾਂ ਨੌਕਰੀ ਦੇ ਚੱਕਰ 'ਚ ਪਿੰਡੋਂ ਸ਼ਹਿਰ ਜਾ ਵਸੇ ਪੁੱਤਰ ਕੋਲ ਜਾਣ ਦੀ ਤਿਆਰੀ ਸੀ ਬਾਪੂ ਦੀ। ਉਂਜ ਤਾਂ ਪੁੱਤ ਗਾਹੀਂ ਬਗਾਹੀਂ ਗੇੜਾ ਮਾਰਦਾ ਰਹਿੰਦਾ ਸੀ। ਪਰ ਪਿਛਲੇ ਸਾਲ ਡੇਢ ਸਾਲ ਤੋਂ ਪੋਤਰੇ ਨਾਲ ਮੇਲ ਨਹੀਂ ਸੀ ਹੋ ਸਕਿਆ। ਸਕੂਲੇ ਜੋ ਜਾਣ ਲੱਗ ਪਿਆ ਸੀ।
... ਜਿਵੇਂ ਆਖਦੇ ਮੂਲ ਨਾਲੋਂ ਵਿਆਜ ਪਿਆਰਾ ਬਾਪੂ ਦਾ ਵੀ ਉਸ ਨਾਲ ਅੰਤਾਂ ਦੋ ਮੋਹ ਸੀ। ਪੁੱਤ ਨੂੰ ਕਈ ਵਾਰ ਆਖਿਆ ਪਰ ਕਦੇ ਮੌਕਾ ਮੇਲ ਨਾ ਬਣ ਸਕਿਆ। ਆਖ਼ਰ ਬਾਪੂ ਨੇ ਕਲ ਪੁੱਤ ਨੂੰ ਫ਼ੋਨ ਕਰ ਕੇ ਆਖ ਹੀ ਦਿੱਤਾ ਸੀ ਕਿ ਮੈਂ ਖ਼ੁਦ ਹੀ ਆਉਨਾ ਆਪਣੇ ਜਿਗਰ ਦੇ ਟੁਕੜੇ ਨੂੰ ਮਿਲਣ।
ਸ਼ਹਿਰ ਪਹੁੰਚਣ ਤੇ ਪੁੱਤਰ-ਨੂੰਹ ਬਾਪੂ ਨੂੰ ਬੱਸ ਅੱਡਿਓਂ ਲੈਣ ਆਏ। ਬਾਪੂ ਦਾ ਪੂਰਾ ਮਾਣ-ਸਨਮਾਨ ਕੀਤਾ ਦੋਵਾਂ ਨੇ। ਪੋਤਾ ਸਕੂਲ ਗਿਆ ਹੋਇਆ ਸੀ। ਬਾਪੂ ਨੂੰ ਉਸ ਨੂੰ ਮਿਲਣ ਦੀ ਅਚਵੀ ਜਿਹੀ ਲੱਗੀ ਪਈ ਸੀ। ਕੀ ਗੱਲ ਬਈ ਭੋਰਾ ਭਰ ਜੁਆਕ ਨੂੰ ਕਿਉਂ ਐਨਾ ਤੰਗ ਕੀਤਾ? ਸਕੂਲੋਂ ਸਿੱਧਾ ਟਿਊਸ਼ਨ? ਅਖੇ ਸਵੇਰ ਦਾ ਗਿਆ ਆਥਣੇ 6 ਵਜੇ ਘਰ ਆਊ? ਅਸੀਂ ਤਾਂ ਤੈਨੂੰ ਐਨਾ ਤੰਗ ਕਦੇ ਨੀ ਸੀ ਕੀਤਾ। ਤੈਨੂੰ ਵੀ ਤਾਂ ਚੰਗੀ ਭਲੀ ਨੌਕਰੀ ਮਿਲ ਹੀ ਗਈ।
ਬਾਪੂ ਦੀ ਆਵਾਜ਼ ਤਲਖ਼ ਅਤੇ ਸ਼ਿਕਵੇ ਨਾਲ ਆਪਣੇ ਪੁੱਤਰ ਤੇ ਸਵਾਲ ਕਰ ਰਹੀ ਸੀ। ਐਨੇ ਨੂੰ ਸਾਹਮਣਿਓ ਆਉਂਦਾ ਪੋਤਾ ਦਿਖਾਈ ਦਿੱਤਾ (ਬਹੁਤਾ ਭੱਜਣਾ ਹੋਣ ਕਰ ਕੇ ਬਾਪੂ ਉਸ ਨੂੰ ਮਿਲਖਾ ਸਿੰਘ ਆਖਦਾ ਸੀ)। ਓਏ ਆ ਓਏ ਮੇਰੇ ਮਿਲਖਿਆ, ਤੈਨੂੰ ਮਿਲਣ ਨੂੰ ਤਾਂ ਅੱਖਾਂ ਤਰਸ ਗਈਆਂ। ਬਾਪੂ ਹੰਝੂ ਨਾ ਰੋਕ ਸਕਿਆ। ਦਾਦਾ - ਪੋਤਾ ਕਿਨ੍ਹਾਂ ਚਿਰ ਇੱਕ ਦੂਜੇ ਨੂੰ ਗਲਵੱਕੜੀ ਪਾਈ ਖੜੇ ਰਹੇ।
'ਦਾਦਾ ਜੀ, ਆਪਕੋ ਮੇਰੀ ਕਭੀ ਯਾਦ ਨਹੀਂ ਆਈ? ਮੈਂ ਤੋ ਆਪਕੋ ਹਰ ਰੋਜ਼ ਯਾਦ ਕਰਤਾ ਹੂੰ। ਪਾਪਾ ਕੋ ਕਿਤਨੀ ਬਾਰ ਮੈਂਨੇ ਬੋਲਾ ਕਿ ਮੁਝੇ ਗਾਂਵ ਲੇ ਚਲੋ ਪਰ ਪਾਪਾ ਮੁਝੇ ਆਪਕੇ ਪਾਸ ਲੇ ਕੇ ਹੀ ਨਹੀਂ ਆਤੇ। ਪੋਤਾ ਕਿੰਨੇ ਹੀ ਸਵਾਲ ਜਵਾਬ, ਸ਼ਿਕਾਇਤਾਂ ਇੱਕੋ ਸਾਹੇ ਕਰ ਗਿਆ।
ਪੁੱਤ, ਤੇਰੇ ਭਾਪਾ ਵੀ ਮੇਰੇ ਵਰਗਾ ਨਲੈਕ ਆ। ਬਾਹਲ਼ੀ ਘੌਲ ਕਰਦਾ ਪਤੰਦਰ। ਜਾ ਮੂੰਹ ਹੱਥ ਧੋ ਫੇਰ ਆਪਾਂ ਗੱਲਾਂ ਕਰਾਂਗੇ। ਠੀਕ ਹੈ ਦਾਦਾ ਜੀ, ਅਭ ਆਪ ਕਹੀਂ ਨਹੀਂ ਜਾਏਂਗੇ। ਮੇਰੇ ਪਾਸ ਹੀ ਰਹੇਂਗੇ। ਪਰੌਮਿਸ? ਆਹੋ ਪੁੱਤ, ਜਿਵੇਂ ਤੂੰ ਕਹੇਂਗਾ ਓਵੇਂ ਹੀ ਹੋਊ। ਬਾਪੂ ਭਾਵੁਕਤਾ ਨੂੰ ਠੱਲ੍ਹਣ ਦੇ ਯਤਨ 'ਚੋਂ ਬੋਲਿਆ।
ਪੋਤੇ ਦੇ ਉੱਪਰ ਜਾਣ ਤੋਂ ਬਾਅਦ ਬਾਪੂ ਆਪਣੇ ਪੁੱਤਰ ਨੂੰ ਪੁੱਛ ਰਿਹਾ ਸੀ। ਮੁੰਡਿਆ, ਆਹਾ ਮਿਲਖਾ ਭਲਾ ਕਿਹੜੀ ਬੋਲੀ ਬੋਲੀ ਜਾਂਦਾ? ਓ ਬਾਪੂ, ਏਥੇ ਤੇ ਏਹੀ ਚੱਲਦੀ ਆ ਹਿੰਦੀ। ਪੰਜਾਬੀ ਪੰਜੂਬੀ ਨੀ ਏਥੇ ਬੋਲਦਾ ਕੋਈ। ਸਕੂਲ ਸਾਰੇ ਜਵਾਕ ਦੇਸੀ ਕਹਿੰਦੇ ਸੀ ਏਨੂੰ ਪਹਿਲਾਂ ਪਹਿਲ। ਮਸਾਂ ਬੋਲਣ ਲਾਇਆ ਏਨੂੰ ਹਿੰਦੀ। ਪਰ, ਪੁੱਤਰਾ, ਬੋਲੀਆਂ ਤਾਂ ਜਿੰਨੀਆਂ ਮਰਜ਼ੀ ਸਿੱਖੇ ਪਰ ਘਰੇ ਤਾਂ ਆਪਣੀ ਮਾਂ-ਬੋਲੀ..... ਛੱਡ ਜਾਰ ਬਾਪੂ, ਕਿਹੜੀ ਮਾਂ ਬੋਲੀ। ਮਾਂ ਏਹਦੀ ਤੇ ਮੈਂ ਤਾਂ ਆਪ ਨੀ ਕਦੇ ਪੰਜਾਬੀ ਬੋਲੇ। ਸੋ ਕਿਹੜੀ ਮਾਂ ਬੋਲੀ ਦੀਆਂ ਗੱਲਾਂ ਕਰੀ ਜਾਨੈਂ ਤੂੰ। ਜੇ ਜਵਾਕਾਂ ਨੂੰ ਜ਼ਮਾਨੇ ਦੇ ਹਾਣ ਦੇ ਬਣਾਉਣੈ ਤਾਂ ਏਨ੍ਹਾਂ ਨੂੰ ਦੇਸੀ ਪੁਣੇ 'ਚੋਂ ਬਾਹਰ ਕੱਢਣਾ ਪਊ। ਤਾਂ ਹੀ ਤਾਂ ਏਨੂੰ ਮੈਂ ਪਿੰਡ ਨੀ ਲੈ ਕੇ ਆਉਂਦਾ। ਵੱਡਾ ਅਫ਼ਸਰ ਬਣਾਉਣੈ ਮੈਂ ਇਹਨੂੰ ਵੱਡਾ। ਪੁੱਤ ਨੀਵੀਂ ਪਾਈ ਆਪ ਮੁਹਾਰੇ ਹੀ ਬੋਲੀ ਜਾ ਰਿਹਾ ਸੀ।
ਪੁੱਤਰਾ, ਬੋਲੀ ਏਦੀ ਮਾਂ ਜਾਂ ਤੇਰੀ ਮਾਂ ਦੀ ਨਹੀਂ ਹੁੰਦੀ। ਇੱਕ ਬੋਲੀ ਧਰਤੀ ਮਾਂ ਦੀ ਵੀ ਹੁੰਦੀ ਏ। ਜੇ ਤੂੰ ਆਪਣੀ ਮਿੱਟੀ ਦੀ ਬੋਲੀ ਨੂੰ ਬੇਦਾਵਾ ਦੇ ਆਇਐਂ ਤਾਂ ਮੈਂ ਭਲਾ ਤੇਰੀ ਕੀ ਲੱਗਦਾਂ। ਬਾਪੂ ਗੇਟ ਤੇ ਜੁੱਤੀ ਪਾਉਂਦਾ-ਪਾਉਂਦਾ ਬੋਲ ਰਿਹਾ ਸੀ। ਏਹ ਸੱਚੇ ਪਾਤਸ਼ਾਹ ਦੀ ਬੋਲੀ ਹੈ। ਖ਼ਬਰਦਾਰ ਹੋ ਜੀਂ, ਪਰਲ ਪਰਲ ਵਗਦੇ ਹੰਝੂਆਂ ਨਾਲ ਬਾਪੂ ਗੇਟੋਂ ਬਾਹਰ ਹੋ ਗਿਆ। ਨੂੰਹ ਮਗਰ ਭੱਜੀ ਜਾ ਰਹੀ ਸੀ।
- ਗੁਰਤੇਜ ਸਿੰਘ ਐਡਮਿੰਟਨ ਤੋਂ
ਨੋਟ: ਕਿਰਪਾ ਕਰ ਕੇ ਇਸ ਲਿਖਤ ਨੂੰ ਕਿਸੇ ਬੋਲੀ ਦੇ ਖ਼ਿਲਾਫ਼ ਨਹੀਂ ਬਲਕਿ ਆਪਣੀ ਬੋਲੀ ਨਾਲ ਮੁਹੱਬਤ ਅਤੇ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਦੇ ਬੇਹੱਦ ਸਤਿਕਾਰ ਵਜੋਂ ਪੜ੍ਹਿਆ ਜਾਵੇ।(ਉਤਾਰਾ)
See More

User

🌹🌹ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ 🌹🌹। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ।। ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਦਿਹਾੜੇ ਮੌਕੇ ਗੁਰੂ ਸਾਹਿਬ ਦੇ ਚਰਨ ਕਮਲਾਂ ਵਿੱਚ ਸ਼ਰਧਾ ਸਹਿਤ ਪ੍ਰਣਾਮ ਕਰਦੇ ਹੋਏ, ਅਸੀ ਸਮੂਹ ਸੰਗਤ ਨੂੰ ਸੱਦਾ ਦਿੰਦੇ ਹਾਂ ਕਿ ਆਓ, ਗੁਰੂ ਸਾਹਿਬ ਦੇ ਦਰਸਾਏ ਰਾਹ ਉਤੇ ਚੱਲਦੇ ਹੋਏ ਬਿਹਤਰ ਸਮਾਜ ਦੀ ਪ੍ਰਾਪਤੀ ਲਈ ਮਿਲ ਕੇ ਕਾਰਜਸ਼ੀਲ ਹੋਈਏ।

User

Kirtan By Bhai Navneet Singh Ji

User

Giani Bachitar Singh

User

Kirtan By Bhai Navneet Singh

User

Bhai Sukhwinder Singh ji

User

ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ ॥
ਗੁਰੂ ਪਿਆਰਿਓ ! ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਗੁਰਤਾ ਗੱਦੀ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ 🙏🏻

User

Bhai Sukhwinder Singh ji

User

Katha by Giani Bachitar Singh ji

User

#ਗੁਰੂ_ਨਾਨਕ_ਸਾਹਿ� � ਜਿੰਨੇ ਸਿੱਖਾਂ ਦੇ ਗੁਰੂ ਹਨ, ਉਹਨੇ ਉਹ ਸਾਡੇ ਮੁਸਲਮਾਨਾਂ ਦੇ ਗੁਰੂ ਵੀ ਹਨ-------------ਇਮਰਾਨ ਖਾਨ, ਪਾਕਿ ਪ੍ਰਧਾਨ ਮੰਤਰੀ.।
#ਇਮਰਾਨ_ਖਾਨ ਨੇ ਅਪਣੇ ਦਫ਼ਤਰ ਤੋਂ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ------ਸਾਡੇ ਵੱਲੋਂ ਭਾਰਤ ਸਰਕਾਰ ਨੂੰ #ਕਰਤਾਰਪੁਰ_ਸਾਹਿਬ _ਲਾਂਘਾ ਖੋਲ੍ਹਣ ਦੀ ਪੇਸ਼ਕਸ਼ ਕੀਤੀ ਗਈ ਹੈ ---------ਪਰ ਇਸ ਲਾਂਘੇ ਸਬੰਧੀ ਸਾਨੂੰ ਭਾਰਤ ਵੱਲੋਂ ਕੋਈ ਵੀ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ, ਅਸੀਂ ਚਾਹੁੰਦੇ ਹਾਂ ਕਿ #ਭਾਰਤ_ਸਰਕਾਰ ਇਸ ਮਾਮਲੇ ਤੇ ਸਿਆਸਤ ਛੱਡ ਕੇ ਸਿੱਖਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਸ ਲਾਂਘੇ ਵੱਲ ਸਾਰਥਿਕਤਾ ਨਾਲ ਕਦਮ ਵਧਾਏ ।
ਅੱਗੇ ...ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਇਕ ਵਿਸ਼ਵ #ਯੂਨੀਵਰਸਿਟੀ ਤਿਆਰ ਕਰਵਾਈ ਜਾ ਰਹੀ ਹੈ-------ਜਿਸ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਪਾਕਿ ਸਰਕਾਰ ਵੱਲੋਂ ਚੁੱਕਿਆ ਜਾਵੇਗਾ, ਇਹ ਸਾਡੀ ਗੁਰੂ ਨਾਨਕ ਸਾਹਿਬ ਨੂੰ ਸੱਚੀ ਸ਼ਰਧਾ ਭੇਟ ਹੋਵੇਗੀ.।
ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕੀ ਭਾਰਤ ਵਿਚਲੇ ਸਿੱਖ ਬੇਫਿਕਰ ਹੋ ਕੇ ਅਪਣੇ ਪਾਕਿ ਵਿਚਲੇ ਅਪਣੇ #ਗੁਰਧਾਮਾਂ_ਦੇ_ਦਰ� �ਨਾਂ ਲਈ ਆਉਣ - - - - - - - - ਉਹਨਾਂ ਸਿੱਖਾਂ ਦੀ ਸੁਰੱਖਿਆ ਤੋਂ ਲੈ ਕੇ ਯਾਤਰਾ ਦਾ ਸਾਰਾ ਖਰਚ ਪਾਕਿ ਸਰਕਾਰ ਵੱਲੋਂ ਚੁੱਕਿਆ ਜਾਵੇਗਾ ।
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਪਾਕਿ ਸਰਕਾਰ ਵੱਲੋਂ ਭਾਰਤ ਵਿੱਚ ਰਹਿ ਰਹੇ ਪੰਜ ਲੱਖ (5,00, 000) ਦੇ ਕਰੀਬ ਸਿੱਖਾਂ ਨੂੰ ਵੀਜਾ ਆਦਿ ਬਿਲਕੁੱਲ ਮੁਫਤ ਦਿੱਤਾ ਜਾਵੇਗਾ - - - - - - - ਅਤੇ ਯਾਤਰਾ ਆਦਿ ਦਾ ਸਾਰਾ ਪ੍ਰਬੰਧ ਵੀ ਪਾਕਿਸਤਾਨ ਵੱਲੋਂ ਹੀ ਕੀਤਾ ਜਾਵੇਗਾ. ।
ਅਖੀਰ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੋਲਦੇ ਹੋਏ ਕਿਹਾ ਹੈ ਕਿ - - - - - - ਜੇਕਰ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਜਾਂਦਾ ਹੈ ਤਾਂ ਇਸ ਲਾਂਘੇ ਦੀ ਉਸਾਰੀ ਪਾਕਿਸਤਾਨ ਸਰਕਾਰ ਵੱਲੋਂ ਕਰਵਾਈ ਜਾਵੇਗੀ, ਉਹਨਾਂ ਕਿਹਾ ਹੈ ਕਿ ਕਰਤਾਰਪੁਰ ਦਾ ਲਾਂਘਾ ਦੋਹਾਂ ਦੇਸ਼ਾਂ ਵਿਚਕਾਰ ਸਬੰਧ ਸੁਧਰਣ ਚ ਵੱਡੀ ਭੂਮਿਕਾ ਅਦਾ ਕਰੇਗਾ ।
ਅੰਤ ਵਿਚ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਉੱਤੇ , ਵਿਸਾਖੀ ਦੇ ਮੌਕੇ ਤੇ ਵੱਧ ਤੋਂ ਵੱਧ ਸਿੱਖਾਂ ਨੂੰ #ਪਾਕਿਸਤਾਨ ਆਉਣ ਲਈ ਬੇਨਤੀ ਕੀਤੀ ।
See More

More about Siri Guru Singh Sabha Gurdwara Edmonton.

Siri Guru Singh Sabha Gurdwara Edmonton. is located at 4504 Mill Woods Road South (Gurdwara Road) Edmonton, AB, T6L 6Y8, Edmonton, Alberta T6L 6Y8
780-462-7454
http://www.singhsabhaedmonton.com